ਘੁੰਮਣ ਘਮਾਉਣ ਨੂੰ ਤਾਂ ਥਾਰ ਰੱਖੀ ਹੈ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ, ਪਰ ਖੰਨਾ ਦੇ ਰਹਿਣ ਵਾਲੇ ਇਸ ਨੋਜਵਾਨ ਨੇ ਬੁਲਟ ਪਟਾਕੇ ਪਾਉਣ ਲਈ ਨਹੀ ਸਗੋਂ ਸਟੰਟ ਕਰਨ ਲਈ ਰੱਖਿਆ, ਅਮਰਿੰਦਰ ਸਿੰਘ ਢੀਂਡਸਾ ( ਮਿੰਦੀ ) ਨਾਮ ਦਾ ਇਹ ਨੋਜਵਾਨ ਚੱਲਦੇ ਬੁਲਟ ਉਪਰ ਖੜਾ ਵੀ ਹੋ ਜਾਂਦਾ ਹੈ, ਅਖਬਾਰ ਪੜ੍ਹ ਲੈਂਦਾ ਹੈ, ਕਸਰਤ ਵੀ ਕਰ ਲੈਂਦਾ ਹੈ ਅਤੇ ਅੱਖਾਂ ਤੇ ਕਾਲੀ ਪੱਟੀ ਬੰਨ ਕੇ ਬੁਲਟ ਚਲਾ ਹੋਰ ਅਨੇਕਾਂ ਹੀ ਸਟੰਟ ਕਰਨ ਦਾ ਸ਼ੋਕੀਨ ਹੈ, ਬੁਲਟ ਤੇ ਆਪ ਖੜੇ ਹੋ ਕੇ ਅਤੇ ਲੇਟ ਕੇ ਬੁਲਟ ਦੇ ਪਿੱਛੇ ਸਾਡੇ ਪੱਤਰਕਾਰ ਲਖਵਿੰਦਰ ਸਿੰਘ ਲੱਕੀ ਨਾਲ ਵੀ ਸਟੰਟ ਦਿਖਾਏ ਅਤੇ ਗੱਲਬਾਤ ਦੌਰਾਨ ਅਮਰਿੰਦਰ ਸਿੰਘ ਢੀਂਡਸਾ ( ਮਿੰਦੀ ) ਨੇ ਦੱਸਿਆ ਕਿ ਉਸ ਨੂੰ ਬੁਲਟ ਤੇ ਸਟੰਟ ਕਰਨ ਦਾ ਪਿੱਛਲੇ 20 ਸਾਲਾਂ ਦਾ ਤਜੁਰਬਾ ਹੈ ਅਤੇ ਬੁਲਟ ਦੇ ਉਪਰ ਖੜ੍ਹ ਕੇ ਕਈ ਸੋ ਕਿਲੋਮੀਟਰ ਤੱਕ ਦਾ ਸਫਰ ਕਰ ਲੈਂਦਾ ਹੈ, ਅਮਰਿੰਦਰ ਸਿੰਘ ਢੀਂਡਸਾ ( ਮਿੰਦੀ ) ਨੇ ਦਰਸ਼ਕਾਂ ਨੂੰ ਇਹ ਖਤਰਨਾਕ ਸਟੰਟ ਨਾ ਕਰਨ ਦੀ ਬੇਨਤੀ ਵੀ ਕੀਤੀ ਅਤੇ ਸਾਡੇ ਚੈਨਲ ਦੇ ਵੱਲੋਂ ਵੀ ਇਹ ਬੇਨਤੀ ਹੈ ਕਿ ਦਰਸ਼ਕ ਇਹ ਕਰਤਵ ਕਰਨ ਦੀ ਕੋਸ਼ਿਸ਼ ਨਾ ਕਰਨ