ਸਮਰਾਲਾ ‘ਚ ਘਰੋਂ ਖੇਡਣ ਬਾਹਰ ਗਏ 12 ਸਾਲਾਂ ਦੇ ਬੱਚੇ ਦੀ ਲਾਸ਼ ਗਟਰ ਚੋਂ ਮਿਲਣ ਮਗਰੋਂ ਪੁਲਿਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ। ਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ 12 ਸਾਲਾ ਬੱਚੇ ਦਾ ਕਤਲ ਉਸ ਦੇ ਹੀ ਦੋਸਤ ਨੇ ਕੀਤਾ। ਖੇਡਦੇ ਹੋਏ ਗੁੱਸੇ ਵਿੱਚ ਆ ਕੇ ਉਸਨੇ ਇੱਟ ਨਾਲ ਵਾਰ ਕਰਕੇ ਬੱਚੇ ਦਾ ਕਤਲ ਕਰ ਦਿੱਤਾ। ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਐਸਪੀ ਨੇ ਦੱਸਿਆ ਕਿ ਮੁਲਜ਼ਮ ਸਮਰਾਲਾ ਦੇ ਪਿੰਡ ਮੰਜਾਲੀ ਕਲਾਂ ਦਾ ਵਸਨੀਕ ਹੈ, ਜੋ ਅਕਸਰ ਬੱਚੇ ਨਾਲ ਖੇਡਦਾ ਰਹਿੰਦਾ ਸੀ। ਇੱਕ ਦਿਨ ਖੇਡਦੇ ਸਮੇਂ ਮਾਮੂਲੀ ਝਗੜੇ ਤੋਂ ਬਾਅਦ ਮੁਲਜ਼ਮ ਵਿਸ਼ਾਲ ਨੇ ਗੁੱਸੇ ਵਿੱਚ ਆ ਕੇ ਬੱਚੇ ਦੇ ਸਿਰ ਅਤੇ ਸਰੀਰ ’ਤੇ ਸੀਮਿੰਟ ਦੀ ਇੱਟ ਨਾਲ ਕਈ ਹਮਲੇ ਕਰਕੇ ਉਸਦਾ ਕਤਲ ਕਰ ਦਿੱਤਾ। ਇਸਦਾ ਕਿਸੇ ਨੂੰ ਪਤਾ ਨਾ ਲੱਗੇ, ਇਸ ਲਈ ਮੁਲਜ਼ਮ ਨੇ ਬੱਚੇ ਦੀ ਲਾਸ਼ ਨਾਲੇ ਵਿੱਚ ਸੁੱਟ ਦਿੱਤੀ।