ਕੱਲ੍ਹ ਤੋਂ ਹੀ ਖਿੱਤੇ ਚ ਟੁੱਟਵੀਂ ਬਰਸਾਤ ਵੇਖੀ ਜਾਵੇਗੀ ਖਾਸਕਰ ਪੂਰਬੀ ਪੰਜਾਬ ਤੇ ਪੁਆਧ ਚ ਪਰ ਕੱਲ੍ਹ ਹੁੰਮਸ ਵਾਲੀ ਗਰਮੀ ਬਣੀ ਰਹੇਗੀ।

ਪਰਸੋਂ ਜਾਣਕਿ 30 ਜੂਨ ਨੂੰ ਖਾੜੀ ਬੰਗਾਲ ਤੋਂ ਆਓੁਦੇ ਤੇਜ ਪੁਰੇ ਨਾਲ ਮਾਨਸੂਨ ਦੀ ਪਹਿਲੀਂ ਬਾਰਿਸ਼ ਬਹੁਤੇ ਪੰਜਾਬ ਚ ਸ਼ੁਰੂ ਹੋ ਜਾਵੇਗੀ, ਇਸੇ ਦਿਨ ਹੀ ਸੂਬੇ ਦੇ ਪੱਛਮੀ ਤੇ ਕੇੰਦਰੀ ਜਿਲ੍ਹਿਆਂ ਚ ਵੀ ਮਾਨਸੂਨੀ ਬਾਰਿਸ਼ ਪੁੱਜ ਜਾਵੇਗੀ। 1 ਜੁਲਾਈ ਤੱਕ ਪੰਜਾਬ ਦੇ ਰਹਿੰਦੇ ਹਿੱਸਿਆਂ ਚ ਵੀ ਮਾਨਸੂਨ ਆਪਣੀ ਹਾਜ਼ਰੀ ਲਗਾਵੇਗੀ।

ਇਸ ਦਿਨ ਕਾਲੀਆਂ ਘਟਾਵਾਂ ਨਾਲ ਕਈ ਜਿਲ੍ਹਿਆਂ ਚ ਭਾਰੀ ਤੇ ਕਿਤੇ ਕਿਤੇ ਬਹੁਤ ਭਾਰੀ ਬਾਰਿਸ਼ ਹੋਵੇਗੀ।

30 ਜੂਨ ਤੋਂ 4 ਜੁਲਾਈ ਦੌਰਾਨ ਮੌਸਮ ਵਿਭਾਗ ਵੀ ਸੂਬੇ ਚ ਮਾਨਸੂਨ ਘੌਸ਼ਿਤ ਕਰ ਦਵੇਗਾ।

ਇੱਕ ਵਾਰੀ ਮਾਨਸੂਨ ਦੀ ਆਮਦ ਤੋਂ ਬਾਅਦ ਜੁਲਾਈ ਦੇ ਪਹਿਲੇ ਦੋ ਹਫ਼ਤੇ ਰੁਕ-ਰੁਕ ਲਗਾਤਾਰ ਰੋਜਾਨਾ ਦੀ ਤਰਜ਼ ਤੇ ਦਰਮਿਆਨੀਆਂ ਤੋਂ ਭਾਰੀ ਬਾਰਿਸ਼ਾ ਪੈਂਦੀਆਂ ਰਹਿਣਗੀਆਂ। ਬਾਰਿਸ਼ ਰੋਜ਼ਾਨਾ ਹੋਣ ਕਾਰਨ ਇਸ ਦੀ ਜਾਣਕਾਰੀ ਹਰ ਦਿਨ ਸ਼ਾਇਦ ਸੰਭਵ ਨਾ ਹੋਵੇ। ਕੁੱਲ੍ਹ ਮਿਲਾ ਕੇ ਜੁਲਾਈ ਚ ਔਸਤ ਤੋਂ ਵਧੇਰੇ ਮੀਂਹ ਪੈਣ ਦੀ ਓੁਮੀਦ ਹੈ।