ਕਾਮਨਵੈਲਥ ਖੇਡਾਂ ਵਿੱਚ ਵੇਟਲੀਫਟਿੰਗ ਮੁਕਾਬਲੇ ‘ਚ ਕਾਂਸੀ ਤਮਗਾ ਹਾਸਿਲ ਕਰ ਵਿਸ਼ਵ ਪੱਧਰ ਤੇ ਖੰਨਾ ਸ਼ਹਿਰ ਅਤੇ ਪੰਜਾਬ ਦਾ ਨਾਂ ਰੋਸ਼ਨ ਕਰਨ ਵਾਲੇ ਖਿਡਾਰੀ ਗੁਰਦੀਪ ਸਿੰਘ ਦਾ ਖੰਨਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਜਿੱਥੇ ਇਸ ਦੌਰਾਨ ਪ੍ਰਸ਼ਾਸ਼ਨਿਕ ਅਧਿਕਾਰੀ ਮੌਜੂਦ ਰਹੇ ਉੱਥੇ ਹੀ ਗੁਰਦੀਪ ਦੇ ਸਵਾਗਤ ਵਿੱਚ ਓਹਨਾਂ ਨੂੰ ਪਿਆਰ ਕਰਨ ਵਾਲਿਆਂ ਦੇ ਨਾਲ ਨਾਲ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸੌਂਦ ਵੀ ਉਚੇਚੇ ਤੌਰ ਤੇ ਸਵਾਗਤ ਲਈ ਪੁੱਜੇ, ਇਸ ਦੌਰਾਨ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਨੇ ਦੱਸਿਆ ਕਿ ਖੰਨਾ ਅੰਦਰ ਖੇਡ ਸੁਵਿਧਾਵਾਂ ਦੀ ਕਮੀ ਹੈ ਇਸੀ ਦੇ ਨਾਲ ਨਾਲ ਉਹਨਾਂ ਸਰਕਾਰ ਤੋਂ ਖਿਲਾੜਿਆ ਲਈ ਸਹੂਲਤਾਂ ਦੀ ਮੰਗ ਵੀ ਕੀਤੀ। ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸੌਂਦ ਨੇ ਗੱਲਬਾਤ ਦੋਰਾਨ ਕਿਹਾ ਕਿ ਹਲਕੇ ਵਿੱਚ ਖੇਡਾਂ ਲਈ ਸੁਵਿਧਾਵਾਂ ਜਲਦੀ ਲਿਆਂਦੀਆਂ ਜ਼ਾ ਰਹੀ ਹਨ।