ਪੰਜਾਬ ਸਰਕਾਰ ਵਲੋਂ ਸਰਕਾਰੀ ਬਸਾਂ ਵਿੱਚ ਪੰਜਾਬ ਦੀਆਂ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਕਰਨ ਦੀ ਸੁਵਿਧਾ ਦਿੱਤੀ ਗਈ ਹੈ, ਜਿੱਥੇ ਇਸ ਨਾਲ ਸਰਕਾਰੀ ਖਜ਼ਾਨੇ ਤੇ ਵਿੱਤੀ ਬੋਝ ਪੈ ਰਿਹਾ ਹੈ ਉੱਥੇ ਹੀ ਇਸ ਨਾਲ ਨਿੱਜੀ ਬਸ ਅਪਰੇਟਰਾ ਨੂੰ ਵੀ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ, ਇਸੇ ਨੂੰ ਲੈ ਕੇ ਪੰਜਾਬ ਭਰ ਵਿੱਚ ਨਿੱਜੀ ਬੱਸ ਅਪਰੇਟਰਾ ਵਲੋਂ ਹੜਤਾਲ ਕਰ ਦਿੱਤੀ ਗਈ ਹੈ, ਜਿਸ ਕਾਰਨ ਅੱਜ ਲੱਗਭਗ ਸੜਕਾਂ ਤੇ ਦੋੜਨ ਵਾਲਿਆ ਬਸਾਂ ਦੀ ਗਿਣਤੀ ਅੱਧੀ ਰਹਿ ਗਈ ਹੈ ਅਤੇ ਸਵਾਰਿਆ ਨੂੰ ਵੀ ਕਾਫ਼ੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ, ਅਮ੍ਰਿਤਸਰ ਦਿੱਲੀ ਰਾਜ ਮਾਰਗ ਤੇ ਵਸੇ ਸ਼ਹਿਰ ਖੰਨਾ ਵਿੱਚ ਵੀ ਅੱਜ ਅਜਿਹਾ ਹੀ ਕੁੱਝ ਵੇਖਣ ਨੂੰ ਮਿਲਿਆ, ਜਿੱਥੋਂ ਮਲੇਰਕੋਟਲਾ, ਅਮਲੋਹ, ਮਾਛੀਵਾੜਾ ਅਤੇ ਖਮਾਣੋਂ ਸਣੇ ਲੁਧਿਆਣਾ ਅਤੇ ਪਟਿਆਲਾ ਜਾਣ ਵਾਲਿਆ ਨੂੰ ਵੀ ਇਸ ਹੜਤਾਲ ਕਾਰਨ ਕਾਫ਼ੀ ਮੁਸ਼ਕਲਾਂ ਝੱਲਣੀਆਂ ਪਇਆ, ਜਿੱਥੇ ਨਿੱਜੀ ਬੱਸ ਅਪਰੇਟਰਾ ਨੇ ਸਰਕਾਰ ਤੋਂ ਮੁਫ਼ਤ ਸਫ਼ਰ ਬੰਦ ਕਰਨ ਦੀ ਮੰਗ ਕੀਤੀ, ਓਥੈ ਹੀ ਸਵਾਰੀਆਂ ਵੀ ਪੈਸੇ ਦੇ ਸਫ਼ਰ ਕਰਨ ਵਿੱਚ ਸਹਿਮਤੀ ਜਤਾ ਰਹਿਆ ਸਨ। ਇਸ ਦੌਰਾਨ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਨ ਵਾਲੇ ਨਿੱਜੀ ਬੱਸ ਅਪਰੇਟਰਾ ਵਲੋਂ ਪੰਚਾਇਤ ਵਿਭਾਗ ਦੀ ਚਿੱਠੀ ਦਾ ਹਵਾਲਾ ਦਿੰਦੀਆਂ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕੀ ਸਰਕਾਰ ਕੋਲ ਆਜ਼ਾਦੀ ਦਿਵਸ ਮੌਕੇ ਝੰਡੇ ਲਹਿਰਾਉਣ ਲਈ ਤਾ ਪੈਸੇ ਹੈ ਨਹੀਂ ਸਫ਼ਰ ਮੁਫ਼ਤ ਕਰ ਸਰਕਾਰ ਵਾਧੂ ਬੋਝ ਪਾ ਰਹੀ ਹੈ, ਅਸੀਂ ਤਾਂ ਕਰੋਨਾ ਕਾਲ ਤੋਂ ਹੀ ਘਾਟੇ ਝੱਲ ਰਹੇ ਹਾਂ, ਸਰਕਾਰ ਨੇ ਜੇਕਰ ਸਫ਼ਰ ਮੁਫ਼ਤ ਕਰਨਾ ਹੈ ਤਾਂ ਸੀਨੀਅਰ ਸਿਟੀਜ਼ਨ ਨੂੰ ਕਰ ਦੇਵੇ, ਹੁਣ ਮਹਿਲਾਵਾਂ ਦਾ ਸਫ਼ਰ ਮੁਫ਼ਤ ਹੋਣ ਕਾਰਨ ਉਹਨਾਂ ਨਾਲ ਦੀ ਮਰਦ ਸਵਾਰੀ ਵੀ ਸਰਕਾਰੀ ਬੱਸ ਵਿੱਚ ਸਫ਼ਰ ਕਰਦੀ ਹੈ, ਸਾਡੇ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।