ਚੰਗੇ ਚੰਗੇ ਸਿਨੇਮਾ PVR ਅਤੇ ਪ੍ਰਾਈਬੇਟ ਸਕੂਲਾਂ ਨੂੰ ਮਾਤ ਦਿੰਦਾ ਹੈ ਖੰਨਾ ਸ਼ਹਿਰ ਦਾ ਇਸ ਸਰਕਾਰੀ ਸਕੂਲ ਦਾ ਹਾਲ, ਜਿਸ ਵਿਚ PVR ਵਰਗੀਆਂ ਮਹਿੰਗੀਆਂ 100 ਦੇ ਕਰੀਬ ਸੀਟਾਂ, ਚਾਰ ਏ.ਸੀ., ਡਾਊਨਸੀਲਿੰਗ, ਮੈੱਟ ਤੱਕ ਵਰਗੀਆਂ ਮਹਿੰਗੀਆਂ ਸਹੂਲਤਾਂ ਨਾਲ ਲੈੱਸ ਇਸ ਕਸ਼ੋਰੀ ਲਾਲ ਜੇਠੀ ਸਰਕਾਰੀ ਸਕੂਲ਼ ਵਿਚ ਵਿਦਿਅਿਾਰਥੀਆਂ ਦੇ ਲਈ ਉਪਲਬਧ ਹਨ, ਇਸ ਦੀ ਲਾਗਤ ਪਿੱਛੇ ਜੋ ਸਖਸ਼ ਭਰਤ ਕੁਮਾਰ ਜੇਠੀ ਹੈ ਉਹ ਸਰੀਰਕ ਤੋ੍ਰ ਤੇ ਵਿਕਲਾਂਗ ਹੈ, ਉਸ ਨੇ ਆਪਣੀ ਜਿੰਦਗੀ ਭਰ ਦੀ ਪੂੰਜੀ ਕਿਸੇ ਤੀਰਥ ਸਥਾਨ ਤੇ ਦਾਨ ਕਰਨ ਦੀ ਥਾਂ ਬੱਚਿਆਂ ਦੇ ਸਕੂਲ ਵਿਚ ਦਾਨ ਕਰਨਾ ਜਰੂਰੀ ਸਮਝਿਆ, ਭਰਤ ਕੁਮਾਰ ਜੇਠੀ ਨੇ 10 ਲੱਖ ਤੋਂ ਵੱਧ ਦਾ ਦਾਨ ਇਸ ਹਾਲ ਨੂੰ ਬਨਾਉਣ ਲਈ ਦਿੱਤਾ, ਉੱਥੇ ਹੀ ਇਸ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਇਸ ਤਰਾਂ ਹਾਲ ਉਨਾਂ ਨੇ ਕਿਸੇ ਹੋਰ ਪ੍ਰਾਈਬੇਟ ਸਕੂਲ਼ ਜਾਂ ਹੋਰ ਸਰਕਾਰੀ ਸਕੂਲ ਵਿਚ ਨਹੀ ਦੇਖਿਆ ਅਤੇ ਇਸ ਹਾਲ ਵਿਚ ਕਲਾਸਾਂ ਲਗਾਉਣ ਨਾਲ ਉਨਾਂ ਦੀ ਪੜ੍ਹਾਈ ਦਾ ਪੱਧਰ ਉੱਚਾ ਹੋਇਆ ਹੈ