ਆਸਮਾਨ ਚੋਂ ਬਰਸਦੀ ਅੱਗ ਵਰਗੇ ਮੌਸਮ ਵਿਚਕਾਰ ਕਾਫੀ ਸਮੇਂ ਬਾਅਦ ਹੁਣ ਬਰਸਾਤ ਸ਼ੁਰੂ ਹੋਈ। ਖੰਨਾ ਚ ਤੇਜ ਮੀਂਹ ਪੈਣ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਅਤੇ ਪੌਦੇ ਲਾਉਣ ਦੀ ਅਪੀਲ ਵੀ ਕੀਤੀ ਗਈ, ਖੰਨਾ ਦੇ ਭੀੜ ਭਾੜ ਵਾਲੇ ਇਲਾਕੇ ਜੀਟੀਬੀ ਮਾਰਕੀਟ ਚ ਲੋਕਾਂ ਨੇ ਮੀਂਹ ਦਾ ਆਨੰਦ ਮਾਣਦੇ ਹੋਏ ਕਿਹਾ ਕਿ ਬਹੁਤ ਦਿਨਾਂ ਮਗਰੋਂ ਗਰਮੀ ਤੋਂ ਰਾਹਤ ਮਿਲੀ ਹੈ। ਇਸ ਮੀਂਹ ਦਾ ਕਿਸਾਨਾਂ ਨੂੰ ਵੀ ਬਹੁਤ ਫਾਇਦਾ ਹੋਵੇਗਾ।